ਸਰਹੱਦ ’ਤੇ ਕੋਕੇਨ ਸਮੇਤ ਬਰੈਂਪਟਨ ਦੇ 2 ਵਸਨੀਕ ਗ੍ਰਿਫ਼ਤਾਰ
ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ (ਸੀ.ਬੀ.ਐਸ.ਏ.) ਵੱਲੋਂ ਅਮਰੀਕਾ ਤੋਂ ਕੈਨੇਡਾ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇੱਕ ਟਰੈਕਟਰ ਟਰੇਲਰ ਨੂੰ ਰੋਕੇ ਜਾਣ ਅਤੇ ਗੱਡੀ ’ਚੋਂ 112 ਕਿੱਲੋਗ੍ਰਾਮ ਕੋਕੇਨ ਜ਼ਬਤ ਕਰਨ ਤੋਂ ਬਾਅਦ ਬਰੈਂਟਫ਼ੋਰਡ ਪੁਲਿਸ ਨੇ ਬਰੈਂਪਟਨ, ਓਂਟਾਰੀਓ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਸੇਵਾ ਨੇ ਇੱਕ ਬਿਆਨ ’ਚ ਕਿਹਾ ਕਿ ਇਸ ਨੇ ਇਸ ਸਾਲ ਦੀ ਸ਼ੁਰੂਆਤ ’ਚ ਹੀ ਸੀ.ਬੀ.ਐਸ.ਏ. ਦੀ ਮੱਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਸੀ।
ਇੱਕ ਗਿਰੋਹ ਦੀ ਪਛਾਣ ਕੀਤੀ ਗਈ ਹੈ ਜੋ ਕਿ ਕੈਨੇਡਾ ’ਚ ਕੋਕੇਨ ਦੀ ਤਸਕਰੀ ਕਰਨ ਅਤੇ ਇਸ ਨੂੰ ਬਰੈਂਟਫ਼ੋਰਡ, ਕੈਨੇਡਾ ਅਤੇ ਕੁੱਝ ਨੇੜਲੇ ਇਲਾਕਿਆਂ ’ਚ ਵੇਚਦਾ ਸੀ।
4 ਦਸੰਬਰ ਦੀ ਸਵੇਰ ਨੂੰ ਪੁਲਿਸ ਨੇ ਕਿਹਾ ਕਿ ਮਿਲਟਨ, ਓਂਟਾਰੀਓ ਨਾਲ ਸੰਬੰਧਤ ਇੱਕ ਟਰੈਕਟਰ ਟਰੇਲਰ ਨੂੰ ਵਿੰਡਸਰ, ਓਂਟਾਰੀਓ ’ਚ ਅੰਬੈਸਡਰ ਬਰਿੱਜ ਲੰਘਣ ਦੌਰਾਨ ਰੋਕ ਲਿਆ ਗਿਆ ਜਿਸ ’ਚ 1.20 ਕਰੋੜ ਡਾਲਰ ਦੀ ਕੋਕੀਨ ਸੀ।