ਸਰਹੱਦ ਦੇ ਆਰ-ਪਾਰ ਰੂਟ ’ਤੇ ਚੱਲਣਗੇ ਬਾਇਜ਼ਨ ਦੇ ਇਲੈਕਟ੍ਰਿਕ ਟਰੱਕ
ਬਾਇਜ਼ਨ ਟਰਾਂਸਪੋਰਟ ਨੇ ਦੋ ਬੈਟਰੀ-ਇਲੈਕਟ੍ਰਿਕ ਫ਼ਰੇਟਲਾਈਨਰ ਈ-ਕਾਸਕੇਡੀਆ ਟਰੱਕਾਂ ਦੀ ਡਿਲੀਵਰੀ ਪ੍ਰਾਪਤ ਕਰ ਲਈ ਹੈ, ਜਿਨ੍ਹਾਂ ਨੂੰ ਸਰਹੱਦ ਦੇ ਆਰ-ਪਾਰ ਰੀਜਨਲ ਰੂਟ ’ਤੇ ਚਲਾਇਆ ਜਾਵੇਗਾ।

ਇਹ ਟਰੱਕ ਬਾਇਜ਼ਨ ਦੇ ਡੈਲਟਾ, ਬਿ੍ਰਟਿਸ਼ ਕੋਲੰਬੀਆ ਟਰਮੀਨਲ ਅਤੇ ਵਾਸ਼ਿੰਗਟਨ ਸਟੇਟ ’ਚ ਇੱਕ ਕਸਟਮਰ ਸਾਈਟ ਵਿਚਕਾਰ ਚੱਲਣਗੇ।
ਬਾਇਜ਼ਨ ਟਰਾਂਸਪੋਰਟ ਵਿਖੇ ਮੁਰੰਮਤ ਦੇ ਵਾਇਸ-ਪ੍ਰੈਜ਼ੀਡੈਂਟ ਮਾਈਕ ਗੋਮਸ ਨੇ ਕਿਹਾ, ‘‘ਟਰਾਂਸਪੋਰਟੇਸ਼ਨ ਸੈਕਟਰ ’ਚ ਸਿਫ਼ਰ ਉਤਸਰਜਨ ਵੱਲ ਇਹ ਮਹੱਤਵਪੂਰਨ ਕਦਮ ਹੈ ਅਤੇ ਅਸੀਂ ਇਸ ਪ੍ਰਾਜੈਕਟ ਨੂੰ ਆਪਣੇ ਪਾਰਟਨਰ ਫ਼ਰੇਟਲਾਈਨਰ ਨਾਲ ਮਿਲ ਕੇ ਚਲਾਉਣ ਪ੍ਰਤੀ ਉਤਸ਼ਾਹਿਤ ਹਾਂ।’’
ਗੋਮਸ ਨੇ ਕਿਹਾ, ‘‘ਸਾਡੀ ਯੋਜਨਾ ਤਕਨਾਲੋਜੀ ਦੀਆਂ ਹੱਦਾਂ ਦੀ ਪਰਖ ਕਰਨ ਦੀ ਹੈ ਕਿ ਕਿਸੇ ਸਮੱਸਿਆ ਸਮੇਂ ਪ੍ਰਬੰਧਨ ਕਿਸ ਤਰ੍ਹਾਂ ਕਰੀਏ, ਕਾਰਵਾਈਆਂ ਸੜਕ ’ਤੇ ਚਲਾਈਏ ਜਾਂ ਸਪਲਾਈ ਚੇਨ ’ਚ, ਅਤੇ ਇਨ੍ਹਾਂ ਮੌਕਿਆਂ ’ਤੇ ਕਿਸ ਤਰ੍ਹਾਂ ਕੰਮ ਕਰੀਏ। ਇਹ ਪਰਖ ਸਾਡੇ ਵੱਲੋਂ ਜ਼ਿਆਦਾ ਟਿਕਾਊ ਆਵਾਜਾਈ ਹੱਲ ਵੱਲ ਵਧਣ ਦੌਰਾਨ ਬਾਇਜ਼ਨ ਟਰਾਂਸਪੋਰਟ ਨੂੰ ਤਕਨਾਲੋਜੀ ਦੇ ਪ੍ਰਯੋਗ ਕਰਨ ਦੀਆਂ ਜ਼ਰੂਰਤਾਂ ਸਮਝਣ ’ਚ ਮੱਦਦ ਕਰੇਗੀ।’’