ਸਾਈਡ ਸਕਰਟਸ ’ਤੇ ਲੱਗਣਗੇ ਈਕੋਫ਼ਿਨ
ਟਾਇਰ ਪ੍ਰੋਟੈਕਟਰ (ਉੱਤਰੀ ਅਮਰੀਕਾ) ਰਵਾਇਤੀ ਤੌਰ ’ਤੇ ਈਕੋਫ਼ਿਨਸ ਨੂੰ ਗੱਡੀ ਦੇ ਪਿਛਲੇ ਪਾਸੇ ਹਵਾ ਨੂੰ ‘ਘੁਮਾ ਕੇ’ ਖਿਚਾਅ ਘੱਟ ਕਰਨ ਵਾਸਤੇ ਪ੍ਰਯੋਗ ਕਰਦਾ ਆ ਰਿਹਾ ਹੈ। ਹੁਣ ਇਸ ’ਚ ਕੰਮ ਕਰਦੇ ‘ਵੋਰਟੈਕਸ ਜੈਨਰੇਟਰਸ’ ਤੋਂ ਇੱਕ ਹੋਰ ਕੰਮ ਵੀ ਲਿਆ ਜਾ ਸਕਦਾ ਹੈ।

ਕੰਪਨੀ ਨੇ ਟਰੇਲਰਾਂ ਲਈ ਈਕੋਫ਼ਿਨਸ ਸਾਈਡ ਸਕਰਟਸ ਜਾਰੀ ਕੀਤੇ ਹਨ, ਜਿਸ ਨਾਲ ਦਾਅਵਾ ਕੀਤਾ ਗਿਆ ਹੈ ਕਿ ਇਹ ਹੋਰਨਾਂ ਸਾਈਡ ਸਕਰਟਸ ਮੁਕਾਬਲੇ ਫ਼ਿਊਲ ਦੀ 20% ਵੱਧ ਬੱਚਤ ਕਰਨਗੇ।