ਸੀ.ਟੀ.ਏ. ਨੇ ਅਮਰੀਕਾ ਨੂੰ ਸਰਹੱਦੀ ਵੈਕਸੀਨ ਨਿਯਮਾਂ ਨੂੰ ਹਟਾਉਣ ਦੀ ਅਪੀਲ  ਕੀਤੀ

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀ.ਟੀ.ਏ.) ਅਮਰੀਕੀ ਸਰਕਾਰ ਨੂੰ ਕੋਵਿਡ-19 ਨਾਲ ਸੰਬੰਧਤ ਸਾਰੀਆਂ ਦਾਖ਼ਲਾ ਜ਼ਰੂਰਤਾਂ ਨੂੰ ਹਟਾਉਣ ਦੀ ਮੰਗ ਕਰ ਰਿਹਾ ਹੈ ਜੋ ਕਿ ਗ਼ੈਰ-ਅਮਰੀਕੀ ਨਾਗਰਿਕਾਂ ਨੂੰ ਪ੍ਰਭਾਵਤ ਕਰ ਰਹੀਆਂ ਹਨ, ਜਿਨ੍ਹਾਂ ’ਚ ਕੈਨੇਡੀਅਨ ਟਰੱਕਿੰਗ ਖੇਤਰ ਵੀ ਸ਼ਾਮਲ ਹੈ। ਪ੍ਰੈੱਸ ਨੂੰ ਜਾਰੀ ਇੱਕ ਬਿਆਨ ਅਨੁਸਾਰ ਇਸ ਨੇ ਸਰਹੱਦ ਦੇ ਦੋਵੇਂ ਪਾਸੇ ਅਮਰੀਕਾ ਨੂੰ ਕੈਨੇਡਾ ਦੀ ਸਰਕਾਰ ਨਾਲ ਮਿਲ ਕੇ ਸਰਹੱਦੀ ਸਥਿੱਰਤਾ ਯਕੀਨੀ ਕਰਨ ਅਤੇ ਕੈਨੇਡਾ-ਅਮਰੀਕਾ ਸਪਲਾਈ ਚੇਨ ਅਤੇ ਕਾਰੋਬਾਰਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ।

vaccine
(Photo: istock)

ਅਮਰੀਕਨ ਟਰੱਕਿੰਗ ਐਸੋਸੀਏਸ਼ਨਾਂ ਨਾਲ ਇੱਕ ਸਾਂਝੀ ਚਿੱਠੀ ’ਚ ਦੋਹਾਂ ਟਰੱਕਿੰਗ ਸਮੂਹਾਂ ਨੇ ਇਸ ਗੱਲ ’ਤੇ ਜ਼ੋਰ ਦਿੰਦਿਆਂ ਅਪੀਲ ਕੀਤੀ ਕਿ ਵਾਸ਼ਿੰਗਟਨ ਦੇ ਅਧਿਕਾਰੀ ਪਰਸਪਰ ਤਬਦੀਲੀਆਂ ਦਾ ਐਲਾਨ ਕਰਨ ਕਿ ਟਰੱਕ ਡਰਾਈਵਰ ਜ਼ਰੂਰੀ ਕਾਮੇ ਬਣੇ ਰਹੇ ਅਤੇ ਉਨ੍ਹਾਂ ਨੂੰ ਮਹਾਂਮਾਰੀ ਦੇ ਪਹਿਲੇ ਪੜਾਅ ਦੌਰਾਨ ਕੈਨੇਡਾ-ਅਮਰੀਕਾ ਸਰਹੱਦ ਟੱਪਣ ਦੀ ਇਜਾਜ਼ਤ ਦਿੱਤੀ ਗਈ ਸੀ, ਜਿਸ ਨਾਲ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਜ਼ਰੂਰੀ ਵਸਤਾਂ ਮਿਲ ਸਕਣ।

ਸਾਂਝੇ ਪੱਤਰ-ਵਿਹਾਰ ਨੇ ਇਹ ਵੀ ਪ੍ਰਗਟ ਕੀਤਾ ਕਿ ਟਰੱਕਿੰਗ ਕੰਪਨੀਆਂ ਅਮਰੀਕਾ ਸਰਹੱਦੀ ਵੈਕਸੀਨ ਨੀਤੀ ਨੂੰ ਹਟਾਉਣ ਤੋਂ ਲਾਭ ਪ੍ਰਾਪਤ ਕਰਨਗੀਆਂ, ਕਿਉਂਕਿ ਸਰਹੱਦ ਟੱਪਣ ਵਾਲੇ ਉਨ੍ਹਾਂ ਦੇ ਡਰਾਈਵਰਾਂ ਦੀ ਗਿਣਤੀ ’ਚ ਵੱਡਾ ਵਾਧਾ ਹੋਵੇਗਾ, ਅਤੇ ਅਮਰੀਕੀ ਕਾਰੋਬਾਰਾਂ ਅਤੇ ਕਾਮਰਸ ਦੇ ਲਾਭ ਵਜੋਂ ਅਮਰੀਕੀ ਨਿਰਯਾਤ ਡਿਲੀਵਰ ਕਰਨ ’ਚ ਕਾਫ਼ੀ ਵਾਧਾ ਹੋਵੇਗਾ।

ਇਨ੍ਹਾਂ ਤੱਥਾਂ ਦੀ ਗਵਰਨਰਾਂ ਦੀ ਕੌਂਸਲ ਅਤੇ ਨੈਸ਼ਨਲ ਗਵਰਨਰ ਐਸੋਸੀਏਸ਼ਨ ਨੇ ਵੀ ਪ੍ਰੋੜ੍ਹਤਾ ਕੀਤੀ, ਜਿਨ੍ਹਾਂ ਨੂੰ ਸੀ.ਟੀ.ਏ. ਨੇ ਅਮਰੀਕੀ ਸਰਹੱਦੀ ਫ਼ੁਰਮਾਨ ਨੂੰ ਖ਼ਤਮ ਕਰਨ ਦੀ ਸੀ.ਟੀ.ਏ. ਦੀ ਅਪੀਲ ਵਾਸ਼ਿੰਗਟਨ ਤਕ ਪਹੁੰਚਾਉਣ ਲਈ ਕਿਹਾ ਸੀ।

ਸੀ.ਟੀ.ਏ. ਨੇ ਮੁੜ ਕਿਹਾ ਕਿ ਇਨ੍ਹਾਂ ਤਬਦੀਲੀਆਂ ਨੂੰ ਪਰਸਪਰ ਲਾਗੂ ਕਰਨ ਨਾਲ ਫ਼ਰੇਟ ਸਮਰੱਥਾ ’ਚ ਕਾਫ਼ੀ ਵਾਧਾ ਹੋਵੇਗਾ ਅਤੇ ਟਰੱਕਿੰਗ ਖੇਤਰ ਇਨ੍ਹਾਂ ਗਵਰਨਰਾਂ ਦੀ ਪ੍ਰਤੀਨਿਧਗੀ ਵਾਲੇ ਕਈ ਸੂਬਿਆਂ ਦੇ ਕਾਰੋਬਾਰਾਂ ਨੂੰ ਬਿਹਤਰ ਸੇਵਾਵਾਂ ਦੇੇਣ ਦੇ ਕਾਬਲ ਬਣੇਗਾ।