ਸੁਰੱਖਿਅਤ ਡਰਾਈਵਰ ਹਫ਼ਤੇ ਦੌਰਾਨ ਤੇਜ਼ ਗਤੀ, ਸੀਟਬੈਲਟ ਨਾ ਲਾਉਣਾ ਰਹੇ ਪ੍ਰਮੁੱਖ ਅਪਰਾਧ

11-17 ਜੁਲਾਈ ਦੌਰਾਨ ਚੱਲੇ ਆਪਰੇਸ਼ਨ ਸੇਫ਼ ਡਰਾਈਵ ਵੀਕ ਦੌਰਾਨ ਕੈਨੇਡੀਅਨ ਇਨਫ਼ੋਰਸਮੈਂਟ ਅਫ਼ਸਰਾਂ ਨੇ 1,828 ਕਮਰਸ਼ੀਅਲ ਡਰਾਈਵਰਾਂ ਨੂੰ ਜਾਂਚ ਲਈ ਰੋਕਿਆ, ਇਨ੍ਹਾਂ ’ਚੋਂ 136 ਨੂੰ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਅਤੇ 593 ਦਾ ਚਲਾਨ ਕੱਟਿਆ ਗਿਆ।

ਕੈਨੇਡਾ ਦੇ ਕਮਰਸ਼ੀਅਲ ਵਹੀਕਲਾਂ ਨੂੰ ਜਾਰੀ 289 ਚਲਾਨਾਂ ਪਿੱਛੇ ਤੇਜ਼ ਗਤੀ ਨਾਲ ਸੰਬੰਧਤ ਜੁਰਮ ਹਨ, ਜਿਸ ਤੋਂ ਬਾਅਦ ਸੀਟ ਬੈਲਟ ਨਾ ਲਾਉਣ (160), ਅਤੇ ਫ਼ੋਨ ’ਤੇ ਸੰਦੇਸ਼ ਭੇਜਣ ਜਾਂ ਹੱਥ ’ਚ ਫੜ੍ਹ ਕੇ ਫ਼ੋਨ ਦਾ ਪ੍ਰਯੋਗ ਕਰਨ (83) ਦੇ ਜੁਰਮ ਸ਼ਾਮਲ ਹਨ। ਸੀਟਬੈਲਟ ਨਾ ਲਾਉਣ ਕਰਕੇ 38 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ, ਜਿਸ ਤੋਂ ਬਾਅਦ ਤੇਜ਼ ਗਤੀ ਨਾਲ ਸੰਬੰਧਤ ਜੁਰਮ (35 ਚੇਤਾਵਨੀਆਂ), ਅਤੇ ਬਿਮਾਰ ਜਾਂ ਥਕਾਨ ਦੇ ਬਾਵਜੂਦ ਗੱਡੀ ਚਲਾਉਣਾ (22 ਚੇਤਾਵਨੀਆਂ) ਸ਼ਾਮਲ ਹਨ।

ਪਰ ਜਾਂਚ ਦਾ ਕੇਂਦਰ ਸਿਰਫ਼ ਕਮਰਸ਼ੀਅਲ ਡਰਾਈਵਰ ਹੀ ਨਹੀਂ ਸਨ।

ਅਫ਼ਸਰਾਂ ਨੇ 7,759 ਯਾਤਰੀ ਗੱਡੀਆਂ ਨੂੰ ਬਾਰਡਰ ਦੇ ਇਸ ਪਾਸੇ ਰੋਕਿਆ ਅਤੇ 139 ਚੇਤਾਵਨੀਆਂ ਤੇ 3,427 ਚਲਾਨ ਜਾਰੀ ਕੀਤੇ।

ਇਨ੍ਹਾਂ ਉਲੰਘਣਾਵਾਂ ’ਚੋਂ ਤੇਜ਼ ਗਤੀ ਨਾਲ ਸੰਬੰਧਤ ਮੁੱਦੇ 2,861 ਰਹੇ ਅਤੇ 82 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ। ਹੋਰਨਾਂ ਚਲਾਨਾਂ ’ਚ ਸੀਟ ਬੈਲਟ ਲਾਉਣ ’ਚ ਨਾਕਾਮ ਰਹਿਣ (172 ਚੇਤਾਵਨੀਆਂ) ਅਤੇ ਟ੍ਰੈਫ਼ਿਕ ਕੰਟਰੋਲ ਡਿਵਾਇਸ (155) ਨੂੰ ਨਾ ਮੰਨਣਾ ਸ਼ਾਮਲ ਹੈ। ਤੇਜ਼ ਗਤੀ ਨਾਲ ਸੰਬੰਧਤ ਮਾਮਲਿਆਂ ’ਚ ਵੀ 82 ਚੇਤਾਵਨੀਆਂ ਜਾਰੀ ਕੀਤੀਆਂ ਗਈਆਂ।

ਤਸਵੀਰ: ਆਈਸਟਾਕ

ਕੁੱਲ ਮਿਲਾ ਕੇ ਕਾਨੂੰਨ ਤਾਮੀਲ ਕਰਵਾਉਣ ਵਾਲੇ ਅਫ਼ਸਰਾਂ ਨੇ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ’ਚ 46,058 ਯਾਤਰੀਆਂ ਅਤੇ ਕਮਰਸ਼ੀਅਲ ਗੱਡੀਆਂ ਨੂੰ ਰੋਕਿਆ।

ਅਮਰੀਕਾ ’ਚ ਅਫ਼ਸਰਾਂ ਨੇ 23,871 ਕਮਰਸ਼ੀਅਲ ਗੱਡੀਆਂ ਨੂੰ ਰੋਕਿਆ, ਅਤੇ 4,420 ਚੇਤਾਵਨੀਆਂ ਜਾਰੀ ਕੀਤੀਆਂ, ਜਦਕਿ 3,158 ਚਲਾਨ ਜਾਰੀ ਕੀਤੇ ਗਏ। ਮੈਕਸੀਕੋ ’ਚ 2,449 ਕਮਰਸ਼ੀਅਲ ਗੱਡੀਆਂ ਦੇ ਡਰਾਈਵਰਾਂ ਨੂੰ ਰੋਕਿਆ ਗਿਆ, ਅਤੇ 1,115 ਚੇਤਾਵਨੀਆਂ ਅਤੇ 412 ਚਲਾਨ ਜਾਰੀ ਕੀਤੇ ਗਏ।

ਤਿੰਨੇ ਅਧਿਕਾਰ ਖੇਤਰਾਂ ’ਚ, ਤੇਜ਼ ਗਤੀ ਨਾਲ ਸੰਬੰਧਤ ਮਾਮਲਿਆਂ ’ਚ ਕਮਰਸ਼ੀਅਲ ਵਹੀਕਲ ਡਰਾਈਵਰਾਂ ਨੂੰ 1,690 ਚਲਾਨ ਜਾਰੀ ਕੀਤੇ ਗਏ, ਅਤੇ ਸੀਟ ਬੈਲਟ ਨਾ ਲਾਉਣ ਦੇ 1,225 ਚਲਾਨ ਜਾਰੀ ਕੀਤੇ ਗਏ। 5 ਪ੍ਰਮੁੱਖ ਉਲੰਘਣਾਵਾਂ ’ਚ ਟ੍ਰੈਫ਼ਿਕ ਕੰਟਰੋਲ ਡਿਵਾਇਸ ਦੀ ਪਾਲਣਾ ਕਰਨ ’ਚ ਅਸਫ਼ਲ ਰਹਿਣਾ (522), ਹੱਥ ’ਚ ਫ਼ੋਨ ਫੜ ਕੇ ਸੰਦੇਸ਼ ਭੇਜਣਾ ਜਾਂ ਪ੍ਰਯੋਗ ਕਰਨਾ (344), ਅਤੇ ਗ਼ਲਤ ਤਰੀਕੇ ਨਾਲ ਲੇਨ ਬਦਲਣਾ (112) ਸ਼ਾਮਲ ਹਨ।

ਕਮਰਸ਼ੀਅਲ ਡਰਾਈਵਰਾਂ ਨੂੰ ਦਿੱਤੀਆਂ 2,549 ਚੇਤਾਵਨੀਆਂ ਦਾ ਕਾਰਨ ਤੇਜ਼ ਗਤੀ ਰਿਹਾ, ਜਦਕਿ 954 ਚੇਤਾਵਨੀਆਂ ਸੀਟ ਬੈਲਟ ਨਾ ਲਾਉਣ ਕਰਕੇ ਦਿੱਤੀਆਂ ਗਈਆਂ। ਇਸ ਤੋਂ ਬਾਅਦ ਟ੍ਰੈਫ਼ਿਕ ਕੰਟਰੋਲ ਡਿਵਾਇਸ ਨੂੰ ਮੰਨਣ ’ਚ ਅਸਫ਼ਲ ਰਹਿਣ (869), ਹੱਥ ’ਚ ਫ਼ੋਨ ਫੜ੍ਹ ਕੇ ਸੰਦੇਸ਼ ਭੇਜਣਾ ਜਾਂ ਪ੍ਰਯੋਗ ਕਰਨਾ (336), ਅਤੇ ਅਗਲੀ ਗੱਡੀ ਦੇ ਬਹੁਤ ਨੇੜੇ ਹੋ ਕੇ ਚੱਲਣਾ (310) ਸ਼ਾਮਲ ਹਨ।