ਹੀਨੋ ਨੇ 2021 ਮਾਡਲ ਵਰ੍ਹੇ ਦੇ ਟਰੱਕ ਪ੍ਰਦਰਸ਼ਿਤ ਕੀਤੇ

ਹੀਨੋ ਨੇ 2021 ਮਾਡਲ ਵਰ੍ਹੇ ਲਈ ਆਪਣੀ ਉਤਪਾਦ ਲੜੀ ਨੂੰ ਅਪਡੇਟ ਕੀਤਾ ਹੈ ਅਤੇ ਨਵਾਂ ਨਾਂ ਵੀ ਦਿੱਤਾ ਹੈ।

ਉੱਤਰੀ ਅਮਰੀਕੀ ਕਮਰਸ਼ੀਅਲ ਵਹੀਕਲ ਸ਼ੋਅ ਵਿਖੇ ਹੀਨੋ ਦੇ ਮਾਰਕੀਟਿੰਗ ਅਤੇ ਡੀਲਰ ਆਪਰੇਸ਼ਨਜ਼ ਮੈਨੇਜਰ ਡੋਮੀਨਿਕ ਬੈਕਹਮ ਨੇ ਕਿਹਾ ਕਿ ਸ਼੍ਰੇਣੀ 4 ਅਤੇ 5 ਮਾਡਲ, ਜੋ ਕਿ ਪਹਿਲਾਂ 155 ਅਤੇ 195 ਵਜੋਂ ਜਾਣੇ ਜਾਂਦੇ ਸਨ, ਹੁਣ ਐਮ ਸੀਰੀਜ਼ ਹੇਠ ਆਉਣਗੇ। ਇਨ੍ਹਾਂ ਦੇ ਮਾਡਲ ਨਾਂ ਐਮ4 (ਸ਼੍ਰੇਣੀ 4) ਅਤੇ ਐਮ5 (ਸ਼੍ਰੇਣੀ 5), ਹੋਣਗੇ ਅਤੇ ਐਮ5ਐਚ ਹਾਈਬ੍ਰਿਡ ਹੋਵੇਗਾ। ਸਟਾਈਲਿੰਗ ਅਪਡੇਟ ‘ਚ ਬੋਲਡਰ ਕਰੋਮ ਗਰਿੱਲ ਅਤੇ ਐਲ.ਈ.ਡੀ. ਦੇ ਬਦਲ ਨਾਲ ਨਵਾਂ ਹੈਡਲਾਈਟ ਡਿਜ਼ਾਈਨ ਸ਼ਾਮਲ ਹੋਵੇਗਾ।

ਐਮ ਲੜੀ ਦੇ ਟਰੱਕਾਂ ਨੂੰ ਲੇਨ ਬਦਲਣ ਬਾਰੇ ਚੇਤਾਵਨੀ ਸਿਸਟਮ ਨਾਲ ਵੀ ਆਰਡਰ ਕੀਤਾ ਜਾ ਸਕਦਾ ਹੈ। ਸਟੀਅਰਿੰਗ ਵ੍ਹੀਲ ਕਰੂਜ਼ ਲਈ ਮਾਨਕ ਕੰਟਰੋਲਸ ਅਤੇ ਹੈਂਡਸਫ਼੍ਰੀ ਕਾਲਿੰਗ ਨਾਲ ਆਉਂਦੇ ਹਨ, ਨਾਲ ਹੀ ਇੱਕ ਨਵੀਂ 4.2 ਇੰਚ ਦੀ ਐਲ.ਸੀ.ਡੀ. ਵੀ ਹੈ। ਟਰੱਕ ਨਵੀਂ 6 ਗੇਅਰਾਂ ਵਾਲੀ ਆਟੋਮੈਟਿਕ ਏਸਿਨ ਐਚ.ਡੀ. ਟਰਾਂਸਮਿਸ਼ਨ ਨਾਲ ਆਉਂਦਾ ਹੈ ਜਿਸ ‘ਚ ਗੇਅਰ ਹੋਲਡ ਕਰਨ ਦੀ ਸਮਰਥਾ ਵੀ ਹੁੰਦੀ ਹੈ।
ਸ਼੍ਰੇਣੀ 6 ਅਤੇ 7 ਮਾਡਲ ਹੁਣ ਐਲ ਲੜੀ ਹੇਠ ਆਉਣਗੇ। ਜਿਨ੍ਹਾਂ ਟਰੱਕਾਂ ਦੇ ਨਾਂ ਪਹਿਲਾਂ 258, 268 ਅਤੇ 338 ਸਨ ਉਹ ਹੁਣ ਐਲ6 ਅਤੇ ਐਲ7 ਵਜੋਂ ਜਾਣੇ ਜਾਣਗੇ ਅਤੇ ਇਸ ਦਾ ਨੰਬਰ ਜੀ.ਸੀ.ਵੀ.ਡਬਲਿਊ. ਸ਼੍ਰੇਣੀ ਦਰਸਾਉਂਦਾ ਹੈ। ਇਹ ਐਮ ਲੜੀ ‘ਚ ਅਪਡੇਟ ਨਾਲ ਵੀ ਆਉਂਦੀ ਹੈ, ਪਰ ਇਹ ਲੰਮੇ 301 ਇੰਚ ਦੇ ਵ੍ਹੀਲਬੇਸ ਨਾਲ ਵੀ ਆਵੇਗੀ ਜਿਸ ‘ਚ 30 ਇੰਚਾਂ ਦਾ ਵਾਧਾ ਕੀਤਾ ਗਿਆ ਹੈ।

ਐਲ ਲੜੀ ਨਵੇਂ ਸ਼੍ਰੇਣੀ 8 ਐਕਸ.ਐਲ. ‘ਤੇ ਆਧਾਰਤ ਹੈ ਜਿਸ ਦਾ ਇੰਟੀਰੀਅਰ ਆਟੋਮੋਟਿਵ-ਪ੍ਰੇਰਿਤ ਹੈ ਅਤੇ ਇਸ ਦੀ ਸੱਤ ਇੰਚ ਦੀ ਐਲ.ਸੀ.ਡੀ. ਡਿਸਪਲੇ ਹੈ। ਗੀਅਰ ਸਲੈਕਟਰ ਦੀ ਸਥਿਤੀ ਬਦਲ ਦਿੱਤੀ ਗਈ ਹੈ ਜਿਸ ਨਾਲ ਥਾਂ ਖੁੱਲ੍ਹੀ ਹੋ ਗਈ ਹੈ। ਐਚ.ਵੀ.ਏ.ਸੀ. ਸਿਸਟਮ ‘ਚੋਂ ਹਵਾ ਲੰਘਣ ਦੀ ਗਤੀ ਪਿਛਲੀ ਪੀੜ੍ਹੀ ਤੋਂ ਦੁੱਗਣੀ ਹੈ।

ਨਵੀਂ ਐਕਸਟੈਂਡਡ ਕੈਬ ਪੇਸ਼ ਕੀਤੀ ਜਾਵੇਗੀ ਜਿਸ ‘ਚ ਪੰਜ ਵਿਅਕਤੀ ਬੈਠ ਸਕਣਗੇ, ਨਾਲ ਹੀ ਇੱਕ ਕਰਿਊ ਕੈਬ ਹੋਵੇਗੀ ਜਿਸ ‘ਚ ਛੇ ਵਿਅਕਤੀ ਬੈਠ ਸਕਣਗੇ। ਏਅਰ ਕੰਡੀਸ਼ਨ ਅਤੇ ਹੀਟਿੰਗ ਪਿਛਲੇ ਪਾਸੇ ਹੋਵੇਗੀ।

ਐਕਸ.ਐਲ. ਹੁਣ ਐਕਸ.ਐਲ.8 ਨਾਲ ਮਿਲੇਗਾ ਅਤੇ ਇਹ ਐਕਸਟੈਂਡਡ ਅਤੇ ਕਰਿਊ ਕੈਬ ਸਮੇਤ ਵੀ ਮੌਜੂਦ ਹੋਵੇਗਾ। ਅਗਲੇ ਸਾਲ, ਇਹ ਸਨੋਪਲੋ ਪੈਕੇਜ ਦੇ ਨਾਲ ਮੌਜੂਦ ਹੋਵੇਗਾ, ਜਿਸ ‘ਚ 18,000 ਪਾਊਂਡ ਦਾ ਅਗਲਾ ਐਕਸਲ ਅਤੇ ਫ਼ਰੰਟ ਫ਼ਰੇਮ ਐਕਸਟੈਂਸ਼ਨ ਹੋਵੇਗਾ, ਨਾਲ ਹੀ ਗਰਮ ਵਿੰਡਸ਼ੀਲਡ ਵੀ ਹੋਵੇਗੀ। ਬੈਕਹਮ ਨੇ ਕਿਹਾ ਕਿ ਹੀਨੋ ਹੁਣ ਆਪਣੇ ਨਵੇਂ 2021 ਦੇ ਟਰੱਕਾਂ ਲਈ ਆਰਡਰ ਪ੍ਰਾਪਤ ਕਰ ਰਹੇ ਹਨ।

ਕੈਨੇਡਾ ‘ਚ ਹੀਨੋ ਐਲ-ਲੜੀ ਦੇ ਡੇਅ ਕੈਬ ਅਗਲੇ ਬਸੰਤ ਦੇ ਮੌਸਮ ‘ਚ ਸਭ ਤੋਂ ਪਹਿਲਾਂ ਆਉਣਗੇ ਜਿਸ ਤੋਂ ਬਾਅਦ ਹੀਨੋ ਐਮ-ਲੜੀ ਦੀ ਆਮਦ ਹੋਵੇਗੀ। ਨਵੀਂ ਹੀਨੋ ਐਲ-ਲੜੀ ਐਕਸਟੈਂਡਡ ਕੈਬ ਅਗਲੀਆਂ ਗਰਮੀਆਂ ਦੇ ਮੌਸਮ ‘ਚ ਆਵੇਗੀ।