ਹੀਨੋ ਮੋਟਰਸ ਕੈਨੇਡਾ ਦੇ ਨਵੇਂ ਪ੍ਰਧਾਨ ਅਤੇ ਉਪ-ਪ੍ਰਧਾਨ ਦੀ ਚੋਣ

Eric Smith
Tony Caldarone

ਹੀਨੋ ਮੋਟਰਸ ਕੈਨੇਡਾ ਨੇ ਆਪਣੀ ਸੀਨੀਅਰ ਕਾਰਜਕਾਰੀ ਟੀਮ ‘ਚ ਕੁੱਝ ਤਬਦੀਲੀਆਂ ਕੀਤੀਆਂ ਹਨ।

ਏਰਿਕ ਸਮਿੱਥ ਨੂੰ ਹੀਨੋ ਮੋਟਰਸ ਕੈਨੇਡਾ ਦਾ ਪ੍ਰਧਾਨ ਅਤੇ ਚੀਫ਼ ਆਪਰੇਟਿੰਗ ਅਫ਼ਸਰ ਥਾਪਿਆ ਗਿਆ ਹੈ, ਜਦਕਿ ਟੋਨੀ ਕੇਲਡਾਰੋਨ ਨੂੰ ਸੇਲਜ਼ ਅਤੇ ਗ੍ਰਾਹਕ ਸੇਵਾ ਦਾ ਸੀਨੀਅਰ ਉਪ-ਪ੍ਰਧਾਨ ਬਣਾਇਆ ਗਿਆ ਹੈ।

ਸਮਿੱਥ ਹੁਣ ਐਚ.ਐਮ.ਸੀ. ਦੇ ਕੈਨੇਡਾ ‘ਚ ਹੀ ਜੰਮੇ ਪਹਿਲੇ ਪ੍ਰਧਾਨ ਹੋਣਗੇ। ਉਹ ਕਾਰੋਬਾਰ ਦੀਆਂ ਸੁਚਾਰੂ ਕਾਰਵਾਈਆਂ ਅਤੇ ਹੀਨੋ ਦੇ 2025 ਲਈ ਸਰਵਿਸ, ਪਾਰਟਸ ਸੇਲਜ਼, ਟਰੱਕ ਸੇਲਜ਼ ਅਤੇ ਉਤਪਾਦਨ ਬਾਰੇ ਮਿੱਥੇ ਟੀਚਿਆਂ ਦੀ ਪ੍ਰਾਪਤੀ ਲਈ ਯੋਜਨਾ ਉਲੀਕਣ ਦਾ ਕੰਮ ਕਰਨਗੇ।

ਕੇਲਡਾਰੋਨ 2002 ‘ਚ ਹੀਨੋ ਨਾਲ ਜੁੜੇ ਸਨ ਅਤੇ ਉਨ੍ਹਾਂ ਨੂੰ ਗ੍ਰਾਹਕ ਸੇਵਾ ਅਤੇ ਕੌਮੀ ਖਾਤਿਆਂ ‘ਚ ਵਿਸ਼ਾਲ ਤਜ਼ਰਬਾ ਹਾਸਲ ਹੈ।