ਹੋਰ ਅੰਕੜੇ, ਵਾਧੂ ਮਜ਼ਬੂਤੀ ਪ੍ਰਦਾਨ ਕਰੇਗੀ ਰੈਂਡ ਮਕਨੈਲੀ ਟੈਬਲੈੱਟ

ਰੈਂਡ ਮਕਨੈਲੀ ਦੀ ਟੀ.ਐਲ.ਡੀ. ਟੈਬਲੈੱਟ 1050 ’ਚ ਕਈ ਅਪਗ੍ਰੇਡ ਏਕੀਕ੍ਰਿਤ ਕੀਤੇ ਗਏ ਹਨ, ਜਿਸ ’ਚ ਹੋਰ ਜੀ.ਪੀ.ਐਸ. ਪ੍ਰਦਾਨਕਰਤਾਵਾਂ ਤੋਂ 33% ਵੱਧ ਟਰੱਕ ਵਿਸ਼ੇਸ਼ ਸੜਕ ਅੰਕੜੇ, ਬਿਹਤਰ ਮੈਪ ਅਤੇ ਗ੍ਰਾਫ਼ਿਕਸ ਵਾਲੀ 10 ਇੰਚ ਦੀ ਸਕ੍ਰੀਨ, ਤਿੰਨ ਮਾਊਂਟਿੰਗ ਬਦਲ, ਅਤੇ ਇੱਕ ਅਪਗ੍ਰੇਡ ਕੀਤਾ ਕੈਮਰਾ ਸ਼ਾਮਿਲ ਹਨ।

Rand McNally TND Tablet 1050
(Photo: Rand McNally)

ਕੰਪਨੀ ਦਾ ਕਹਿਣਾ ਹੈ ਕਿ ਟੈਬਲੈੱਟ ’ਚ ਸਕ੍ਰੀਨ ’ਤੇ ਸੁਰੱਖਿਆ ਲਈ ਕੋਰਨਿੰਗ ਗੋਰੀਲਾ-ਗਲਾਸ ਅਤੇ ਬਦਲਣਯੋਗ ਟੈਬਲੈੱਟ ਗਾਰਡ ਲੱਗਾ ਹੋਇਆ ਹੈ, ਜੋ ਕਿ ਵਿਸ਼ੇਸ਼ ਤੌਰ ’ਤੇ ਟਰੱਕਰਸ ਲਈ ਤਿਆਰ ਕੀਤਾ ਗਿਆ ਹੈ। ਇਹ ਛੋਟੀਆਂ ਗੱਡੀਆਂ ਲਈ ਤਿਆਰ ਕੀਤੀ ਅਸਲ ਟੈਬਲੈੱਟ ਦਾ ਹੀ ਸੋਧਿਆ ਰੂਪ ਨਹੀਂ ਹੈ।

ਇਸ ਨੂੰ ਡਿੱਗਣ ਵਾਲੀ ਜਾਂਚ ਦੇ ਸਟੈਂਡਰਡ2 ਨੂੰ ਸਹਿਣ ਕਰ ਸਕਣ ਤੋਂ ਵੀ ਬਿਹਤਰ ਬਣਾਇਆ ਗਿਆ ਹੈ, ਜਦਕਿ ਗਾਰਡ ’ਚ ਵੀ ਮਜ਼ਬੂਤ ਕੋਨੇ ਅਤੇ ਇੰਡਸਟ੍ਰੀਅਲ-ਗ੍ਰੇਡ ਮਟੀਰੀਅਲ ਲੱਗਾ ਹੋਇਆ ਹੈ।