ਫ਼ਰੇਟਲਾਈਨਰ ਨੇ ਸਮਾਰਟ ਸੋਰਸ ਐਪ ਨੂੰ ਕੀਤਾ ਅਪਡੇਟ

ਫ਼ਰੇਟਲਾਈਨਰ ਨੇ ਆਪਣੀ ਸਮਾਰਟ ਸੋਰਸ ਐਪ ਦਾ ਨਵਾਂ ਅਪਡੇਟ ਜਾਰੀ ਕੀਤਾ ਹੈ ਜਿਸ ‘ਚ ਵਿਅਕਤੀਗਤ ਨੋਟੀਫ਼ੀਕੇਸ਼ਨ ਬਦਲ ਅਤੇ ਬਿਹਤਰ ਉਤਪਾਦ ਸਾਂਭ-ਸੰਭਾਲ ਵਿਸ਼ੇਸ਼ਤਾਵਾਂ ਸ਼ਾਮਲ ਹਨ।

ਇਸ ਅਪਡੇਟ ‘ਚ ਕੁੱਝ ਵਿਸ਼ੇਸ਼ ਟਰੱਕਾਂ ਲਈ ਸਿਖਲਾਈ ਵੀਡੀਓਜ਼ ਦੀ ਜ਼ਿਆਦਾ ਵੱਡੀ ਲਾਇਬ੍ਰੇਰੀ ਪੇਸ਼ ਕੀਤੀ ਗਈ ਹੈ। ਮਾਡਲ ਅਨੁਸਾਰ ਆਨਲਾਈਨ ਡਰਾਈਵਰ ਅਤੇ ਰੱਖ-ਰਖਾਅ ਬਾਰੇ ਹਦਾਇਤਾਂ ਦੇ ਲਿੰਕ ਵੀ ਦਿੱਤੇ ਗਏ ਹਨ।

ਸਮਾਰਟ ਸੋਰਸ ਫ਼ਰੇਟਲਾਈਨਰ ਦੇ ਰੋਡਸਾਈਡ ਅਸਿਸਟੈਂਸ ਪ੍ਰੋਗਰਾਮ ਤਕ ਪਹੁੰਚ ਵੀ ਪ੍ਰਦਾਨ ਕਰਦਾ ਹੈ, ਜਦਕਿ ਪੁਸ਼ ਨੋਟੀਫ਼ੀਕੇਸ਼ਨ ਸਿਖਲਾਈ ਵੀਡੀਓ, ਖ਼ਬਰਾਂ ਜਾਂ ਹੋਰ ਉਤਪਾਦ ਜਾਣਕਾਰੀ ਮੁਹੱਈਆ ਹੋਣ ‘ਤੇ ਤੁਰੰਤ ਜਾਣਕਾਰੀ ਦੇ ਦਿੰਦੇ ਹਨ।

ਇਹ ਐਪ ਐਪਲ ਐਪ ਸਟੋਰ ਜਾਂ ਗੂਗਲ ਪਲੇ ਸਟੋਰ ‘ਤੇ ਮੌਜੂਦ ਹੈ।