ਫ਼ਾਇਰਸਟੋਨ ਕਲਾਸਿਕ ਲੜੀ ’ਚ ਤਿੰਨ ਨਵੇਂ ਲੋਂਗਹੌਲ ਟਾਇਰ ਜੋੜੇ ਗਏ

ਬ੍ਰਿਜਸਟੋਨ ਨੇ ਆਪਣੀ ਫ਼ਾਇਰਸਟੋਨ ਕਲਾਸਿਕਸ ਟਾਇਰ ਲਾਈਨ ’ਚ ਤਿੰਨ ਨਵੇਂ ਲੋਂਗਹੌਲ ਟਾਇਰ ਪੇਸ਼ ਕੀਤੇ ਹਨ।

ਨਵੀਂਆਂ ਪੇਸ਼ਕਸ਼ਾਂ ’ਚ ਫ਼ਾਇਰਸਟੋਨ FS509 (ਸਟੀਰ ਰੇਡੀਅਲ), FD609 (ਡਰਾਈਵ ਰੇਡੀਅਲ), ਅਤੇ FT409 (ਟਰੇਲਰ ਰੇਡੀਅਲ) ਸ਼ਾਮਲ ਹਨ।

FS509 ਟ੍ਰੈੱਡ ਦਾ ਜੀਵਨਕਾਲ ਵਧਾਉਣ ਲਈ ਸ਼ੋਲਡਰ ਵੀਅਰ ਪ੍ਰੋਟੈਕਸ਼ਨ, ਅਣਸਾਵੇਂ ਘਿਸਾਅ ਤੋਂ ਬਚਾਅ ਲਈ ਸਟਰੈੱਸ ਰਿਲੀਫ਼ ਸਾਈਪਸ, ਘੱਟ ਰੋਲਿੰਗ ਰੈਜਿਸਟੈਂਸ ਅਤੇ ਲੰਮੀ, ਇੱਕਸਾਵੇਂ ਘਿਸਾਅ ਲਈ ਨਿਰੰਤਰ ਸ਼ੋਲਡਰ ਰਿੱਗ ਪੇਸ਼ ਕਰਦਾ ਹੈ।

Firestone tires pic
(ਤਸਵੀਰ: ਬ੍ਰਿਜਸਟੋਨ)

FD609 ਦੀਆਂ ਵਿਸ਼ੇਸ਼ਤਾਵਾਂ ’ਚ ਸ਼ਾਮਲ ਹੈ ਇੱਕ ਠੋਸ ਸ਼ੋਲਡਰ ਰਿੱਬ ਤਾਂ ਕਿ ਅਣਸਾਵੇਂ ਘਿਸਾਅ ਨੂੰ ਰੋਕਣ ਲਈ ਭਾਰ ਦੀ ਸਾਵੀਂ ਵੰਡ ਹੋ ਸਕੇ, ਟਰੈਕਸ਼ਨ ਬਿਹਤਰ ਬਣਾਉਣ ਲਈ ਅਗਰੈਸਿਵ ਸੈਂਟਰਲ ਲੱਗਸ, ਲੰਮੇ ਟ੍ਰੈੱਡ ਜੀਵਨਕਾਲ ਲਈ ਕੇਂਦਰੀ ਟ੍ਰੈੱਡ ਬਲਾਕ ਦੀ ਹਲਚਲ ਕਾਬੂ ਕਰਨ ਵਾਲੀਆਂ ਟਾਈ ਬਾਰ, ਅਤੇ ਗਿੱਲੀ ਥਾਂ ’ਤੇ ਟਰੈਕਸ਼ਨ ਬਿਹਤਰ ਕਰਨ ਲਈ ਕਈ ਗਰਿੱਪਿੰਗ ਕਿਨਾਰੇ।

ਟਰੇਲਰ FT409 ਇਕਸਾਰ ਰਿੱਬ ਘਿਸਾਅ ਪੈਟਰਨ ਤੇ ਪਾਣੀ ਕੱਢਣ ਲਈ ਸਿੱਧਾ, ਫ਼ਲੋਅ-ਥਰੂ ਗਰੂਵਸ, ਅਤੇ ਫ਼ਿਊਲ-ਬਚੱਤ ਟ੍ਰੈੱਡ ਡਿਜ਼ਾਈਨ ਨੂੰ ਪੇਸ਼ ਕਰਦਾ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਤਿੰਨੇ ਟਾਇਰਾਂ ’ਚ ਬਿਹਤਰੀਨ ਬੈਲਟ ਪੈਕੇਜ ਲੱਗਾ ਹੋਇਆ ਹੈ, ਜਿਸ ਨਾਲ ਟਿਕਾਊਪਨ ਅਤੇ ਰੀਟ੍ਰੈੱਡਯੋਗਤਾ ਮਿਲਦੀ ਹੈ।