ਫ਼ਿਊਲ ਬੱਚਤ ਅਤੇ ਇੰਜਣ ਸੁਰੱਖਿਆ ਮੁਹੱਈਆ ਕਰਵਾਉਂਦੈ ਸ਼ੈੱਲ ਰੌਟੇਲਾ ਦਾ ਟੀ6 10W-30

ਸ਼ੈੱਲ ਲੁਬਰੀਕੈਂਟਸ ਨੇ ਡੀਜ਼ਲ ਨਾਲ ਚੱਲਣ ਵਾਲੀਆਂ ਗੱਡੀਆਂ ਲਈ ਸ਼ੈੱਲ ਰੌਟੇਲਾ ਟੀ6 10W-30 ਫ਼ੁੱਲ ਸਿੰਥੈਟਿਕ ਹੈਵੀ ਡਿਊਟੀ ਇੰਜਣ ਆਇਲ ਪੇਸ਼ ਕੀਤਾ ਹੈ – ਜੋ ਕਿ ਭਾਰੀ ਕੰਮ ਕਰਨ ਵਾਲੇ ਟਰੱਕਾਂ ਲਈ ਫ਼ਿਊਲ ਦੀ ਬੱਚਤ ਅਤੇ ਇੰਜਣ ਦੀ ਸੁਰੱਖਿਆ ਵਰਗੇ ਲਾਭ ਪ੍ਰਦਾਨ ਕਰਦਾ ਹੈ।

Image of an Shell Rotella oil can
(ਤਸਵੀਰ: ਸ਼ੈੱਲ ਰੌਟੇਲਾ)

ਸ਼ੈੱਲ ਰੌਟੇਲਾ 15W-40 ਅਤੇ 10W-30 ਉਤਪਾਦਾਂ ’ਚ ਰਵਾਇਤੀ ਅਤੇ ਸਿੰਥੈਟਿਕ ਦੇ ਮਿਸ਼ਰਣ ਮੁਕਾਬਲੇ ਇਸ ਆਇਲ ਦੀ ਬਣਤਰ ਘਿਸਾਅ ਤੋਂ ਜ਼ਿਆਦਾ ਸੁਰੱਖਿਆ ਪ੍ਰਦਾਨ ਕਰਨ ਲਈ ਤਿਆਰ ਕੀਤੀ ਗਈ ਹੈ, ਜਦਕਿ ਇਹ ਹੈਵੀ ਡਿਊਟੀ ਇੰਜਣ ਆਇਲ ਐਸ.ਏ.ਈ. 15W-40 ਮੁਕਾਬਲੇ 20% ਜ਼ਿਆਦਾ ਫ਼ਿਊਲ ਬੱਚਤ ਵੀ ਕਰਦਾ ਹੈ।

ਗਰਮ ਹਾਲਾਤ ’ਚ ਇਹ ਅਤਿ ਤਾਪਮਾਨ ਸੁਰੱਖਿਆ ਪ੍ਰਦਾਨ ਕਰਦਾ ਹੈ ਅਤੇ ਸਰਦ ਮੌਸਮ ’ਚ ਸਟਾਰਟ ਪਰਫ਼ਾਰਮੈਂਸ ਨੂੰ ਬਿਹਤਰ ਕਰਦਾ ਹੈ ਤਾਂ ਕਿ ਸਰਦ ਤਾਪਮਾਨ ’ਚ ਆਇਲ ਇੰਜਣ ਦੇ ਮਹੱਤਵਪੂਰਨ ਹਿੱਸਿਆਂ ਤੱਕ ਪਹੁੰਚ ਸਕੇ। ਇਹ -49 ਫ਼ਾਰਨਹੀਟ ਅਤੇ -45 ਸੈਂਟੀਗਰੇਡ ’ਚ ਵੀ ਜੰਮਦਾ ਨਹੀਂ। ਆਇਲ ਦੀ ਵਿਕਰੀ 2023 ਦੀ ਪਹਿਲੀ ਤਿਮਾਹੀ ਦੀ ਸ਼ੁਰੂਆਤ ’ਚ ਸ਼ੁਰੂ ਹੋ ਜਾਵੇਗੀ।