ਫ਼ਿਊਲ ਬੱਚਤ, ਪ੍ਰਦਰਸ਼ਨ ਦਾ ਸੁਮੇਲ ਹੈ ਵੋਲਵੋ ਆਈ-ਟੋਰਕ
ਵੋਲਵੋ ਦੇ ਡੀ13 ਟਰਬੋ ਕੰਪਾਊਂਡ ਇੰਜਣ ਹੁਣ ਆਈ-ਟੋਰਕ ਦੇ ਵਿਕਲਪ ਨਾਲ ਮੌਜੂਦ ਹਨ – ਜੋ ਕਿ ਆਈ-ਸਿਫ਼ਟ ਟਰਾਂਸਮਿਸ਼ਨ ਨੂੰ ਓਵਰਡਰਾਈਵ ਵਿਸ਼ੇਸ਼ਤਾਵਾਂ, ਅਡੈਪਟਿਵ ਗੀਅਰ ਸ਼ਿਫ਼ਟ ਰਣਨੀਤੀ, ਨਵੇਂ ਮੈਪ-ਅਧਾਰਤ ਪ੍ਰੀਡਿਕਟਿਵ ਆਈ-ਸੀ ਕਰੂਜ਼ ਕੰਟਰੋਲ ਨਾਲ ਜੋੜਦੇ ਹਨ, ਅਤੇ ਪਿਛਲੇ ਐਕਸਲ ਦਾ ਘੱਟ ਤੋਂ ਘੱਟ 2.15 ਅਨੁਪਾਤ ਪ੍ਰਦਾਨ ਕਰਦੇ ਹਨ।

ਵੋਲਵੋ ਦਾ ਕਹਿਣਾ ਹੈ ਕਿ ਇਹ ਸਭ ਵਿਸ਼ੇਸ਼ਤਾਵਾਂ ਮਿਲ ਕੇ ਫ਼ਿਊਲ ਦੀ ਬੱਚਤ ਕਰਨ ਵਾਲੀ ਗਤੀ ਰੇਂਜ ਨੂੰ 31% ਤੱਕ ਵਧਾਉਂਦੀਆਂ ਹਨ ਅਤੇ 85 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ’ਤੇ ਪ੍ਰਤੀ ਗੈਲਨ 8.5 ਮੀਲ ਦਾ ਸਫ਼ਰ ਪ੍ਰਦਾਨ ਕਰੇਗੀ। (137 ਕਿੱਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ’ਤੇ ਪ੍ਰਤੀ 27.6723 ਲੀਟਰ ’ਚ 100 ਕਿੱਲੋਮੀਟਰ)।
ਓ.ਈ.ਐਮ. ਨੇ ਕਿਹਾ ਕਿ ਪ੍ਰਦਰਸ਼ਨ ’ਚ ਕਿਸੇ ਤਰ੍ਹਾਂ ਦੀ ਕਮੀ ਕੀਤੇ ਬਗ਼ੈਰ ਇਹ ਸਿਸਟਮ ਡਾਇਰੈਕਟ ਡਰਾਈਵ ਜਾਂ ਓਵਰਡਰਾਈਵ ਦੀ ਚੋਣ ਕਰਦਾ ਹੈ।