ਥਰਮੋ ਕਿੰਗ ਨੇ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਨਾਲ ਸਥਾਪਤ ਕੀਤੀ ਮਿਸਾਲ

ਥਰਮੋ ਕਿੰਗ ਦੀ ਪ੍ਰੀਸੀਡੈਂਟ ਐਸ-750ਆਈ ਟਰੇਲਰ ਰੈਫ਼ਰੀਜਿਰੇਸ਼ਨ ਇਕਾਈ ਹੁਣ ਲੋਂਗਹੌਲ ਅਤੇ ਲੋਕਲ ਭੋਜਨ ਵੰਡ, ਦੋਹਾਂ ਦਾ ਸਮਾਨ ਤਰੀਕੇ ਨਾਲ ਸਮਰਥਨ ਕਰੇਗੀ – ਜਿਸ ’ਚ ਇਲੈਕਟ੍ਰੀਫ਼ੀਕੇਸ਼ਨ, ਏਕੀਕ੍ਰਿਤ ਸ਼ੋਰ ਪਾਵਰ, ਅੰਦਰੂਨੀ ਟੈਲੀਮੈਟਿਕਸ, ਅਤੇ ਘੱਟ ਆਲਮੀ ਤਪਿਸ਼ ਕਰਨ ਵਾਲੇ ਰੈਫ਼ਰੀਜਿਰੈਂਟ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹੋਣਗੀਆਂ।

Thermo King S-750i
(ਤਸਵੀਰ: ਥਰਮੋ ਕਿੰਗ)

ਕੰਪਨੀ ਦੇ ਐਸ-ਸੀਰੀਜ਼ ਇੰਜਣ ਦਾ ਪ੍ਰਯੋਗ ਕਰਕੇ, ਇਹ ਕੈਲੇਫ਼ੋਰਨੀਆ ਏਅਰ ਰਿਸੋਰਸਿਜ਼ ਬੋਰਡ (ਸੀ.ਏ.ਆਰ.ਬੀ.) ਦੇ ਅਲਟਰਾ-ਲੋਅ ਇਮੀਸ਼ਨ ਟਰਾਂਸਪੋਰਟੇਸ਼ਨ ਰੈਫ਼ਰੀਜਿਰੇਸ਼ਨ ਇਕਾਈ (ਯੂ.ਐਲ.ਈ.ਟੀ.ਆਰ.ਯੂ.) ਦੇ ਉਤਸਰਜਨ ਮਾਨਕਾਂ ਨੂੰ ਡੀਜ਼ਲ ਪਾਰਟੀਕੁਲੇਟ ਫ਼ਿਲਟਰ ਦਾ ਪ੍ਰਯੋਗ ਕੀਤੇ ਬਗ਼ੈਰ ਪੂਰਾ ਕਰ ਲੈਂਦਾ ਹੈ।

ਐਸ-750ਆਈ ’ਚ ਕਈ ਚੀਜ਼ਾਂ ਨੂੰ ਪਹਿਲੀ ਵਾਰੀ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ’ਚ ਤਿੰਨ ਸਪੀਡ ਵਾਲਾ ਇੰਜਣ ਸ਼ਾਮਲ ਹੈ ਜੋ ਕਿ ਤਾਜ਼ਾ ਅਤੇ ਜੰਮੇ ਹੋਏ ਉਤਪਾਦਾਂ ਦਾ ਪ੍ਰਬੰਧਨ ਕਰਨ ਸਮੇਂ ਸਮਰਥਾਵਾਂ ਨੂੰ ਅਨੁਕੂਲ ਕਰਦਾ ਹੈ; ਅਗਲੀ ਪੀੜ੍ਹੀ ਦੇ ਕੰਟਰੋਲ ਸਿਸਟਮ ਰਾਹੀਂ ਸਟੀਕ ਤਾਪਮਾਨ ਕੰਟਰੋਲ; ਅਤੇ ਸ਼ੋਰ ਪਾਵਰ ਏਕੀਕਰਨ ਲਈ ਅਨੁਕੂਲ ਕੀਤਾ ਡੀਜ਼ਲ-ਇਲੈਕਟ੍ਰਿਕ ਆਰਕੀਟੈਕਚਰ।

ਇਨ੍ਹਾਂ ਲਾਭਾਂ ਨਾਲ ਸਾਨੂੰ ਇੱਕ ਅਜਿਹੀ ਇਕਾਈ ਮਿਲਦੀ ਹੈ ਜੋ ਕਿ ਡੀਜ਼ਲ ਵਿਕਲਪ ਤੋਂ ਚਾਰ ਗੁਣਾ ਜ਼ਿਆਦਾ ਸਮਰੱਥ ਹੈ, ਘੱਟ ਉਤਸਰਜਨ ਕਰਦੀ ਹੈ, ਸ਼ੋਰ ਨੂੰ ਤਿੰਨ ਡੈਸੀਬਲ ਤੱਕ ਘੱਟ ਕਰਦੀ ਹੈ, ਅਤੇ ਡੀਜ਼ਲ ਕਾਰਵਾਈ ਘੱਟ ਹੋਣ ਕਰਕੇ ਸਾਂਭ-ਸੰਭਾਲ ਅੰਤਰਾਲ ’ਚ ਵਾਧਾ ਕਰਦੀ ਹੈ।

ਐਸ-750ਆਈ ਟਰੇਲਰ ਇਕਾਈ ਪਹਿਲੇ 12 ਮਹੀਨਿਆਂ ਲਈ ਬਗ਼ੈਰ ਕਿਸੇ ਵਾਧੂ ਖ਼ਰਚ ਤੋਂ ਟਰੈਕਕਿੰਗ ਟੈਲੀਮੈਟਿਕਸ ਨਾਲ ਵੀ ਆਉਂਦੀ ਹੈ।