2021 ਲਈ ਪ੍ਰੀਮੀਅਮ ਦੀ ਕੀਮਤ ਨਹੀਂ ਵਧਾਏਗਾ ਡਬਲਿਊ.ਐਸ.ਆਈ.ਬੀ.

ਵਰਕਪਲੇਸ ਸੇਫ਼ਟੀ ਐਂਡ ਇੰਸ਼ੋਰੈਂਸ ਬੋਰਡ (ਡਬਲਿਊ.ਐਸ.ਆਈ.ਬੀ.) ਅਗਲੇ ਸਾਲ ਆਪਣਾ ਪ੍ਰੀਮੀਅਮ ਨਹੀਂ ਵਧਾਏਗਾ।

ਇਹ ਐਲਾਨ ਵੀਰਵਾਰ ਨੂੰ ਹੋਈ ਬੋਰਡ ਦੀ ਏ.ਜੀ.ਐਮ. ਮੀਟਿੰਗ ‘ਚ ਚੇਅਰਵੁਮੈਨ ਐਲੀਜ਼ਾਬੈੱਥ ਵਿਟਮਰ ਨੇ ਕੀਤਾ।

ਓਂਟਾਰੀਓ ਟਰੱਕਿੰਗ ਐਸੋਸੀਏਸ਼ਨ ਨੇ ਇਸ ਕਦਮ ਦਾ ਸਵਾਗਤ ਕੀਤਾ ਹੈ। ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਟੀਫ਼ਨ ਲਾਸਕੋਅਸਕੀ ਨੇ ਕਿਹਾ, ”ਇਨ੍ਹਾਂ ਚੁਨੌਤੀਪੂਰਨ ਸਮਿਆਂ ‘ਚ ਵਪਾਰਕ ਭਾਈਚਾਰੇ ਦੇ ਹਿੱਤ ‘ਚ ਕੰਮ ਕਰਨ ਲਈ ਓ.ਟੀ.ਏ. ਵਿਟਮਰ ਦਾ ਧੰਨਵਾਦ ਕਰਦਾ ਹੈ। ਡਰਾਈਵਰ ਇੰਕ. ਲਾਗੂ ਕਰਨ ਤੋਂ ਲੈ ਕੇ ਅੱਜ ਦੇ ਐਲਾਨ ਤਕ, ਓਂਟਾਰੀਓ ਡਬਲਿਊ.ਐਸ.ਆਈ.ਬੀ. ਨੇ ਜਾਗਰੂਕਤਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਟਰੱਕਿੰਗ ਉਦਯੋਗ ਦੇ ਹਿੱਤ ‘ਚ ਕੰਮ ਕਰਨ ਲਈ ਵਚਨਬੱਧਤਾ ਦਾ ਪ੍ਰਗਟਾਵਾ ਕੀਤਾ ਹੈ।”

ਓ.ਟੀ.ਏ. ਨੇ ਇਹ ਵੀ ਕਿਹਾ ਕਿ ਕੋਵਿਡ-19 ਮਹਾਂਮਾਰੀ ਕਰਕੇ ਜਿਨ੍ਹਾਂ ਕੰਪਨੀਆਂ ਨੇ ਪ੍ਰੀਮੀਅਮ ਦੀ ਅਦਾਇਗੀ ਮੁਲਤਵੀ ਕਰਨ ਦੀ ਚੋਣ ਕੀਤੀ ਸੀ ਉਨ੍ਹਾਂ ਕੋਲ ਹੁਣ ਅਦਾਇਗੀਆਂ ਮੁੜ ਸ਼ੁਰੂ ਕਰਨ ਲਈ 1 ਜਨਵਰੀ ਤਕ ਦਾ ਸਮਾਂ ਹੈ।

ਜੇਕਰ 30 ਜੂਨ ਤਕ ਪ੍ਰੀਮੀਅਮ ਪੂਰੀ ਤਰ੍ਹਾਂ ਅਦਾ ਕਰ ਦਿੱਤੇ ਗਏ ਹਨ ਤਾਂ ਕੋਈ ਵਿਆਜ ਜਾਂ ਜੁਰਮਾਨਾ ਨਹੀਂ ਲਗਾਇਆ ਜਾਵੇਗਾ।