News

ਮੈਕ ਨੇ ਐਲ.ਆਰ. ਇਲੈਕਟ੍ਰਿਕ ਲਈ ਐਪ, ਚਾਰਜਰ ਇੰਸੈਂਟਿਵ ਜੋੜੇ

ਕੂੜਾ ਪ੍ਰਬੰਧਨ ਗੱਡੀ ਨੂੰ ਇਲੈਕਟ੍ਰੀਫ਼ਾਈ ਕਰਨ ਦੀ ਸੋਚ ਰਹੇ ਹੋ? ਮੈਕ ਟਰੱਕਸ ਨੇ ਇਸ ਕੰਮ ’ਚ ਤੁਹਾਡੀ ਮੱਦਦ ਲਈ ਇੱਕ ਐਪ – ਅਤੇ ਇੱਕ ਸੰਬੰਧਤ ਇੰਸੈਂਟਿਵ (ਪ੍ਰੇਰਕ) ਪ੍ਰੋਗਰਾਮ – ਜਾਰੀ…

ਟਰੇਲਰਾਂ ਲਈ ਜੀ.ਐਚ.ਜੀ. ਮਾਨਕਾਂ ਨੂੰ ਕੈਨੇਡਾ ਨੇ ਮੁੜ ਕੀਤਾ ਮੁਲਤਵੀ

ਕੈਨੇਡਾ ਦੀ ਫ਼ੈਡਰਲ ਸਰਕਾਰ ਇੱਕ ਵਾਰੀ ਫਿਰ ਟਰੇਲਰਾਂ ’ਤੇ ਗ੍ਰੀਨਹਾਊਸ ਗੈਸ ਉਤਸਰਜਨ (ਜੀ.ਐਚ.ਜੀ.) ਮਾਨਕ ਲਾਗੂ ਕਰਨ ਦੀ ਕਾਰਵਾਈ ਨੂੰ ਮੁਲਤਵੀ ਕਰ ਰਹੀ ਹੈ। ਅਮਰੀਕਾ ’ਚ ਇਸੇ ਤਰ੍ਹਾਂ ਦੇ ਨਿਯਮਾਂ ਨੂੰ…

ਕਲੈਰੀਅੰਸ ਟੈਕਨਾਲੋਜੀਜ਼ ਨੇ ਵਾਬਾਸ਼, ਮੇਰੀਟੋਰ ਨਾਲ ਮਿਲਾਇਆ ਹੱਥ

ਕਲੈਰੀਅੰਸ ਟੈਕਨਾਲੋਜੀਜ਼ ਨੇ ਵਾਬਾਸ਼ ਅਤੇ ਮੇਰੀਟੋਰ ਨਾਲ ਆਪਣੇ ਰੋਡ ਰੈਡੀ ਟਰੇਲਰ ਟੈਲੀਮੈਟਿਕਸ ਪਲੇਟਫ਼ਾਰਮ ਵਿਚਕਾਰ ਨਵੇਂ ਗਠਜੋੜ ਦਾ ਐਲਾਨ ਕੀਤਾ ਹੈ। ਕੰਪਨੀ ਨੇ ਐਲਾਨ ਕੀਤਾ ਹੈ ਕਿ ਵਾਬਾਸ਼ ਕਰਾਰ ਹੇਠ…

ਵੋਲਵੋ ਨੇ ਵਧਾਈ ਵੀ.ਐਨ.ਆਰ. ਇਲੈਕਟ੍ਰਿਕ ਦੀ ਰੇਂਜ, ਬੈਟਰੀ ਜੀਵਨਕਾਲ ਲਈ ਵਿਕਲਪਾਂ ਦੀ ਭਾਲ ਜਾਰੀ

ਵੋਲਵੋ ਟਰੱਕਸ ਨਾਰਥ ਅਮਰੀਕਾ ਇਲੈਕਟ੍ਰੀਫ਼ਿਕੇਸ਼ਨ ਦੇ ਰਾਹ ’ਤੇ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ, ਅਤੇ ਨਵੀਨਤਮ ਅਪਡੇਟ ਇਹ ਹੈ ਕਿ ਇਸ ਦਾ ਵੀ.ਐਨ.ਆਰ. ਇਲੈਕਟ੍ਰਿਕ ਇੱਕ ਅਜਿਹੀ ਰੇਂਜ ਦਾ ਵਾਅਦਾ ਕਰਦਾ…

ਸਿਹਤਮੰਦ ਫ਼ਲੀਟ ਸਥਾਪਤ ਕਰਨ ਲਈ ਐਨ.ਏ.ਐਲ. ਬੀਮਾ ਪ੍ਰੋਗਰਾਮ

ਐਨ.ਏ.ਐਲ. ਇੰਸ਼ੋਰੈਂਸ ਆਪਣੇ ਨਵੇਂ ਹੈਲਦੀ ਫ਼ਲੀਟ ਵੈਲਨੈੱਸ ਪ੍ਰੋਗਰਾਮ ਰਾਹੀਂ ਆਪਣੇ ਗ੍ਰਾਹਕਾਂ ਨੂੰ ਸਿਹਤਮੰਦ ਜੀਵਨਜਾਂਚ ਅਪਨਾਉਣ ’ਚ ਮੱਦਦ ਕਰ ਰਿਹਾ ਹੈ। (Illustration: istock) ਇਹ ਪਹਿਲ ਕਈ ਸਰੋਤਾਂ ਅਤੇ ਇੱਕ ਆਹਾਰ ਮਾਹਰ…

ਡਰਾਈਵਰਾਂ ਨੂੰ ਆਕਰਸ਼ਿਤ ਕਰਨ ਲਈ ਫ਼ਲੀਟਸ ਨੇ ਲਚੀਲਾਪਨ ਅਤੇ ਸਹੂਲਤਾਂ ’ਤੇ ਦਿੱਤਾ ਜੋਰ

ਫ਼ਲੀਟਸ ਲਗਾਤਾਰ ਡਰਾਈਵਰਾਂ ਦੀ ਭਾਲ ’ਚ ਹਨ। ਕਿਸੇ ਤਜ਼ਰਬੇਕਾਰ ਪੇਸ਼ੇਵਰ ਨੂੰ ਕਾਫ਼ੀ ਸਮੇਂ ਤੱਕ ਕੰਮ ’ਤੇ ਰੱਖ ਲੈਣਾ, ਤਾਂ ਸੋਨੇ ਦੀ ਖਾਣ ਲੱਭਣ ਵਾਲੀ ਗੱਲ ਹੋ ਨਿੱਬੜਦੀ ਹੈ। ਟਰੱਕਿੰਗ ਐਚ.ਆਰ.

ਵੈਨਗਾਰਡ ਨੇ ਮੁਕੰਮਲ-ਕੈਨੇਡੀਅਨ ਰੈਫ਼ਰੀਜਿਰੇਟਿਡ ਬਾਡੀ ਪੇਸ਼ ਕੀਤੀ

ਰੈਫ਼ਰੀਜਿਰੇਟਡ ਟਰੱਕ ਬਾਡੀ ਦੇ ਮੈਦਾਨ ’ਚ ਨਵਾਂ ਖਿਡਾਰੀ ਆ ਗਿਆ ਹੈ। ਟਰੱਕ ਵਰਲਡ ਦੌਰਾਨ ਸੀ.ਆਈ.ਐਮ.ਸੀ. ਵੈਨਗਾਰਡ ਨੇ ਆਪਣੀ ਕੈਨੇਡੀਅਨ ਪੋਲਰ ਗਲੋਬ ਰੈਫ਼ਰੀਜਿਰੇਟਡ ਟਰੱਕ ਬਾਡੀ ਪੇਸ਼ ਕੀਤੀ, ਜਿਸ ਨਾਲ ਗ੍ਰਾਹਕਾਂ ਨੂੰ…

ਓ.ਡੀ.ਟੀ.ਏ. ਦੀ ਹਮਾਇਤ ਕਰਨ ਵਾਲੀ ਨਵੀਨਤਮ ਮਿਊਂਸੀਪਲਟੀ ਬਣੀ ਬਰੈਡਫ਼ੋਰਡ ਵੈਸਟ ਗਵਿਲਿਮਬਰੀ

ਓਂਟਾਰੀਓ ਡੰਪ ਟਰੱਕ ਐਸੋਸੀਏਸ਼ਨ (ਓ.ਡੀ.ਟੀ.ਏ.) ਨੇ ਕਿਹਾ ਹੈ ਕਿ ਉਹ ਬਰੈਡਫ਼ੋਰਡ ਵੈਸਟ ਗਵਿਲਿਮਬਰੀ ਟਾਊਨ ਕੌਂਸਲ ਵੱਲੋਂ ਪ੍ਰਾਪਤ ਹਮਾਇਤ ਲਈ ਧੰਨਵਾਦੀ ਹੈ, ਜੋ ਕਿ ਮਿਸੀਸਾਗਾ ਅਤੇ ਬਰੈਂਪਟਨ, ਓਂਟਾਰੀਓ ਤੋਂ ਬਾਅਦ ਓ.ਡੀ.ਟੀ.ਏ.

ਟਰੱਕਿੰਗ ਐਚ.ਆਰ. ਕੈਨੇਡਾ ਦੇ ਤਨਖ਼ਾਹ ਸਬਸਿਡੀ ਪ੍ਰੋਗਰਾਮ ਹੁਣ ਪੂਰੀ ਤਰ੍ਹਾਂ ਐਮਟੈਰਾ ਦੀ ਭਰਤੀ ਰਣਨੀਤੀ ਦਾ ਹਿੱਸਾ ਬਣੇ

ਜੇਨੀਨ ਵੇਲਚ ਟਰੱਕਿੰਗ ਐਚ.ਆਰ. ਕੈਨੇਡਾ ਦੀ ਈ-ਬੁਲੇਟਿਨ ‘‘ਐਚ.ਆਰ. ਇਨਸਾਈਟਸ’’ ਦਾ ਇੱਕ ਵੀ ਅੰਕ ਪੜ੍ਹਨਾ ਨਹੀਂ ਭੁੱਲਦੀ। ਅਸਲ ’ਚ ਇਸੇ ਕਰਕੇ ਐਮਟੈਰਾ ਗਰੁੱਪ ਦੀ ਮਨੁੱਖੀ ਸਰੋਤ ਮੈਨੇਜਰ ਨੂੰ ਸੰਗਠਨ ਦੀ ਕਰੀਅਰ…

ਓਂਟਾਰੀਓ ਡੰਪ ਟਰੱਕ ਡਰਾਈਵਰਾਂ ਨੇ ਉੱਚ ਦਰਾਂ ਪ੍ਰਾਪਤ ਕਰਨ ਮਗਰੋਂ ਛੇ ਹਫ਼ਤਿਆਂ ਦੀ ਹੜਤਾਲ ਕੀਤੀ ਖ਼ਤਮ

ਗ੍ਰੇਟਰ ਟੋਰਾਂਟੋ ਖੇਤਰ ਦੇ ਡੰਪ ਟਰੱਕ ਡਰਾਈਵਰਾਂ ਨੇ ਆਪਣੀ ਛੇ ਹਫ਼ਤਿਆਂ ਤੱਕ ਚੱਲੀ ਹੜਤਾਲ 1 ਮਈ ਨੂੰ ਖ਼ਤਮ ਕਰ ਦਿੱਤੀ ਹੈ। ਪ੍ਰੈੱਸ ਨੂੰ ਜਾਰੀ ਇੱਕ ਬਿਆਨ ਅਨੁਸਾਰ ਓਂਟਾਰੀਓ ਡੰਪ ਟਰੱਕ…

ਓਂਟਾਰੀਓ ਦੇ ਬਜਟ ’ਚ ਹਾਈਵੇਜ਼ ਲਈ ਅਰਬਾਂ ਡਾਲਰ ਦੇਣ ਦਾ ਵਾਅਦਾ, ਈ.ਐਲ.ਡੀ. ਪ੍ਰਤੀ ਵਚਨਬੱਧਤਾ ਪ੍ਰਗਟਾਈ

ਜੂਨ ਦੀਆਂ ਚੋਣਾਂ ਤੋਂ ਪਹਿਲਾਂ ਜਾਰੀ ਬਜਟ ’ਚ ਓਂਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਨੇ ਹਾਈਵੇਜ਼ ਅਤੇ ਹੋਰ ਮੁਢਲੇ ਢਾਂਚੇ ’ਤੇ ਵੱਡਾ ਖ਼ਰਚ ਕਰਨ ਦਾ ਵਾਅਦਾ ਕੀਤਾ ਹੈ। (ਤਸਵੀਰ: ਆਈਸਟਾਕ) ਦਸਤਾਵੇਜ਼ ’ਚ…

ਫ਼ਿਊਲ ਬੱਚਤ, ਪ੍ਰਦਰਸ਼ਨ ਦਾ ਸੁਮੇਲ ਹੈ ਵੋਲਵੋ ਆਈ-ਟੋਰਕ

ਵੋਲਵੋ ਦੇ ਡੀ13 ਟਰਬੋ ਕੰਪਾਊਂਡ ਇੰਜਣ ਹੁਣ ਆਈ-ਟੋਰਕ ਦੇ ਵਿਕਲਪ ਨਾਲ ਮੌਜੂਦ ਹਨ – ਜੋ ਕਿ ਆਈ-ਸਿਫ਼ਟ ਟਰਾਂਸਮਿਸ਼ਨ ਨੂੰ ਓਵਰਡਰਾਈਵ ਵਿਸ਼ੇਸ਼ਤਾਵਾਂ, ਅਡੈਪਟਿਵ ਗੀਅਰ ਸ਼ਿਫ਼ਟ ਰਣਨੀਤੀ, ਨਵੇਂ ਮੈਪ-ਅਧਾਰਤ ਪ੍ਰੀਡਿਕਟਿਵ ਆਈ-ਸੀ ਕਰੂਜ਼…

ਪਲੇਟਫ਼ਾਰਮ ਸਾਇੰਸ ਦੇ ਵਰਚੂਅਲ ਵਹੀਕਲ ਟੈਲੀਮੈਟਿਕਸ ਨੂੰ ਏਕੀਕ੍ਰਿਤ ਕਰੇਗਾ ਨੇਵੀਸਟਾਰ

ਨੇਵੀਸਟਾਰ ਨੇ ਐਲਾਨ ਕੀਤਾ ਹੈ ਕਿ ਇਹ ਪਲੇਟਫ਼ਾਰਮ ਸਾਇੰਸ ਦੇ ਵਰਚੂਅਲ ਵਹੀਕਲ ਟੈਲੀਮੈਟਿਕਸ ਪਲੇਟਫ਼ਾਰਮ ਨੂੰ ਏਕੀਕ੍ਰਿਤ ਕਰ ਰਿਹਾ ਹੈ ਜੋ ਕਿ ਫ਼ਲੀਟਸ ਨੂੰ ਟੈਲੀਮੈਟਿਕਸ, ਸਾਫ਼ਟਵੇਅਰ, ਰੀਅਲ-ਟਾਇਮ ਵਹੀਕਲ ਡਾਟਾ, ਅਤੇ ਤੀਜੀ-ਧਿਰ…

ਬਰਾਈਟਡਰੌਪ ਇਲੈਕਟ੍ਰਿਕ ਵੈਨ ਨੇ ਬਣਾਇਆ ਨਵਾਂ ਰੇਂਜ ਰੀਕਾਰਡ

ਬਰਾਈਟਡਰੌਪ ਅਤੇ ਫ਼ੈਡਐਕਸ ਨੇ ਕਿਸੇ ਵੀ ਇਲੈਕਟ੍ਰਿਕ ਵੈਨ ਵੱਲੋਂ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਲੰਮੀ ਤੈਅ ਕੀਤੀ ਦੂਰੀ ਦਾ ਗਿਨੀਜ਼ ਰਿਕਾਰਡ ਕਾਇਮ ਕੀਤਾ ਹੈ।…